ਦਿੱਲੀ ਵਿਚ 27 ਸਾਲ ਬਾਅਦ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਅਜਿਹੇ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਵਿਚ ‘ਝੂਠ ਦਾ ਰਾਜ’ ਖਤਮ ਹੋ ਗਿਆ ਹੈ ਤੇ ਇਹ ਦਿੱਲੀ ਵਿਚ ਵਿਕਾਸ ਤੇ ਵਿਸ਼ਵਾਸ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ। ਸ਼ਾਹ ਨੇ ਕਿਹਾ, ‘ਦਿੱਲੀ ਦੇ ਦਿਲ ਵਿਚ ਮੋਦੀ’।।
ਉਨ੍ਹਾਂ ਕਿਹਾ ਕਿ ਦਿੱਲੀ ਦੀ ਜਨਤਾ ਨੇ ਝੂਠ, ਤੇ ਭ੍ਰਿਸ਼ਟਾਚਾਰ ਦੇ ਸ਼ੀਸ਼ ਮਹੱਲ ਨੂੰ ਨਸ਼ਟ ਕਰਕੇ ਦਿੱਲੀ ਨੂੰ ਆਪਦਾ ਮੁਕਤ ਬਣਾਉਣ ਦਾ ਕੰਮ ਕੀਤਾ ਹੈ। ਦਿੱਲੀ ਨੇ ਵਾਅਦਾਖਿਲਾਫੀ ਕਰਨ ਵਾਲਿਆਂ ਨੂੰ ਅਜਿਹਾ ਸਬਕ ਸਿਖਾਇਆ ਹੈ ਕਿ ਇਹ ਦੇਸ਼ ਭਰ ਵਿਚ ਜਨਤਾ ਨਾਲ ਝੂਠੇ ਵਾਅਦੇ ਕਰਨ ਵਾਲਿਆਂ ਲਈ ਇਕ ਮਿਸਾਲ ਕਾਇਮ ਕਰੇਗਾ। ਇਹ ਦਿੱਲੀ ਵਿਚ ਵਿਕਾਸ ਤੇ ਵਿਸ਼ਵਾਸ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ।
ਗ੍ਰਹਿ ਮੰਤਰੀ ਨੇ ਦਿੱਲੀ ਦੀ ਜਨਤਾ ਦੇ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ ਤੇ ਕਿਹਾ ਕਿ ਭਾਜਪਾ ਆਪਣੇ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਲਈ ਦ੍ਰਿੜ੍ਹ ਸੰਕਲਪ ਹੈ। ਸ਼ਾਹ ਨੇ ਕਿਹਾ ਕਿ ਇਹ ‘ਮੋਦੀ ਦੀ ਗਾਰੰਟੀ’ ਹੈ ਅਤੇ ਮੋਦੀ ਜੀ ਦੇ ਵਿਕਾਸ ਦੇ ਵਿਜ਼ਨ ਵਿਚ ਦਿੱਲੀ ਵਾਸੀਆਂ ਦੇ ਵਿਸ਼ਵਾਸ ਦੀ ਜਿੱਤ ਹੈ। ਇਸ ਪ੍ਰਚੰਡ ਜਨਾਦੇਸ਼ ਲਈ ਦਿੱਲੀ ਦੀ ਜਨਤਾ ਦਾ ਦਿਲ ਤੋਂ ਧੰਨਵਾਦ। ਮੋਦੀ ਜੀ ਦੀ ਅਗਵਾਈ ਵਿਚ ਭਾਜਪਾ ਆਪਣੇ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਤੇ ਦਿੱਲੀ ਨੂੰ ਦੁਨੀਆ ਦੀ ਨੰਬਰ-1 ਰਾਜਧਾਨੀ ਬਣਾਉਣ ਲਈ ਵਚਨਬੱਧ ਹੈ।
ਸ਼ਾਹ ਨੇ ਕਿਹਾ ਕਿ ਦਿੱਲੀ ਦੀ ਜਨਤਾ ਨੇ ਦਿਖਾ ਦਿੱਤਾ ਕਿ ਵਾਰ-ਵਾਰ ਝੂਠੇ ਵਾਅਦਿਆਂ ਨਾਲ ਜਨਤਾ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮੈਂ ਦਿੱਲੀ ਭਾਜਪਾ ਦੇ ਸਾਰੇ ਵਰਕਰਾਂ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਤੇ ਪ੍ਰਦੇਸ਼ ਪ੍ਰਧਾਨ ਵੀਰੇਂਦਰ ਸਚਦੇਵਾ ਨੂੰ ਹਾਰਦਿਕ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਦਿੱਲੀ ਵਿਚ ਇਸ ਸ਼ਾਨਦਾਰ ਜਿੱਤ ਲਈ ਦਿਨ-ਰਾਤ ਕੰਮ ਕੀਤਾ। ਮਹਿਲਾਵਾਂ ਦੇ ਸਨਮਾਨ ਦੀ ਗੱਲ ਹੋਵੇ, ਗੈਰ-ਰਜਿਸਟਰਡ ਕਾਲੋਨੀ ਨਿਵਾਸੀਆਂ ਦਾ ਸਵੈ-ਮਾਣ ਹੋਵੇ ਜਾਂ ਸਵੈ-ਰੋਜ਼ਗਾਰ ਦੀਆਂ ਅਥਾਹ ਸੰਭਾਵਨਾਵਾਂ, ਦਿੱਲੀ ਹੁਣ ਮੋਦੀ ਜੀ ਦੀ ਅਗਵਾਈ ਵਿਚ ਇਕ ਆਦਰਸ਼ ਰਾਜਧਾਨੀ ਬਣ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: