ਪ੍ਰਯਾਗਰਾਜ ਵਿਚ ਮਹਾਕੁੰਭ ਦੇ 7ਵੇਂ ਦਿਨ ਅੱਜ ਐਤਵਾਰ ਨੂੰ ਮੇਲਾ ਖੇਤਰ ਵਿਚ ਭਿਆਨਕ ਅੱਗ ਲੱਗ ਗਈ। ਦੱਸਿਆ ਗਿਆ ਕਿ ਟੈਂਟ ਵਿਚ ਖਾਣਾ ਬਣਾਉਂਦੇ ਸਮੇਂ ਇਹ ਅੱਗ ਲੱਗੀ। ਹਾਲਾਂਕਿ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ। ਅੱਗ ਨੇ ਹੋਰ ਟੈਂਟਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਜਿਸ ਨਾਲ ਉਨ੍ਹਾਂ ਵਿਚ ਰੱਖੇ ਗੈਸ ਸਿਲੰਡਰਾਂ ਵਿਚ ਲਗਾਤਾਰ ਬਲਾਸਟ ਹੋ ਰਹੇ ਹਨ। ਹੁਣ ਤੱਕ 20 ਤੋਂ 25 ਟੈਂਟ ਸੜ ਚੁੱਕੇ ਹਨ।
ਇਹ ਅੱਗ ਅਖਾੜੇ ਤੋਂ ਅੱਗੇ ਵਾਲੀ ਸੜਕ ‘ਤੇ ਲੋਹੇ ਦੇ ਬ੍ਰਿਜ ਦੇ ਹੇਠਾਂ ਲੱਗੀ ਹੈ। ਫਾਇਰ ਬ੍ਰਿਗੇਡ ਵੀ ਮੌਕੇ ‘ਤੇ ਪਹੁੰਚ ਗਈ ਹੈ। ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਹਵਾ ਤੇਜ਼ ਹੋਣ ਨਾਲ ਅੱਗ ਦੇ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਫਿਲਹਾਲ ਜਾਨਹਾਨੀ ਦੀ ਖਬਰ ਨਹੀਂ ਹੈ। ਅੱਜ ਸੀਐੱਮ ਯੋਗੀ ਵੀ ਪ੍ਰਯਾਗਰਾਜ ਪਹੁੰਚੇ ਹਨ। ਉੁਨ੍ਹਾਂ ਨੇ ਹੈਲੀਕਾਪਟਰ ਨਾਲ ਮਹਾਕੁੰਭ ਮੇਲਾ ਖੇਤਰ ਦਾ ਜਾਇਜ਼ਾ ਲਿਆ ਸੀ।
ਇਹ ਵੀ ਪੜ੍ਹੋ : ਫਾਜ਼ਿਲਕਾ : ਅਸਥੀਆਂ ਲੈ ਕੇ ਜਾ ਰਹੇ ਪਰਿਵਾਰ ਨਾਲ ਵਾਪ/ਰਿਆ ਹਾ.ਦ.ਸਾ, ਮਹਿਲਾ ਸਣੇ 2 ਦੇ ਮੁੱ.ਕੇ ਸਾ/ਹ
ਮਹਾਕੁੰਭ ਮੇਲੇ ਦੇ ਸੈਕਟਰ-19 ਵਿਚ ਲੱਗੀ ਅੱਗ ਸੈਕਟਰ-20 ਤਕ ਪਹੁੰਚ ਗਈ। ਆਸਮਾਨ ਵਿਚ ਧੂੰਏਂ ਦੇ ਗੁਬਾਰ ਦੇਖ ਕੇ ਸਾਰੇ ਪਾਸੇ ਹਫੜਾ-ਦਫੜੀ ਮਚ ਗਈ। 50 ਤੋਂ ਵੱਧ ਕੈਂਪ ਅਜੇ ਤੱਕ ਅੱਗ ਦੀ ਲਪੇਟ ਵਿਚ ਆ ਚੁੱਕੇ ਹਨ। NDRF ਦੀਆਂ 4 ਟੀਮਾਂ, ਐਂਬੂਲੇਂਸ ਤੇ ਫਾਇਰ ਬ੍ਰਿਗੇਡ ਦੀਆਂ 12 ਤੋਂ ਵੱਧ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸਾਰੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .