ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਦੀ ਵੱਡੀ ਮੰਗ ਪੂਰੀ ਕਰ ਦਿੱਤੀ ਹੈ। ਸਰਕਾਰ ਨੇ ਪ੍ਰਮੋਸ਼ਨਲ ਪੇ ਸਕੇਲ ਸਕੀਮ ਬਹਾਲ ਕਰ ਦਿੱਤੀ ਹੈ। ਪਿਛਲੀ ਕਾਂਗਰਸ ਸਰਕਾਰ ਨੇ ਸਾਲ 2021 ਵਿੱਚ ਇਸ ਨੂੰ ਬੰਦ ਕਰ ਦਿੱਤਾ ਸੀ। ਜਿਸ ਕਾਰਨ ਡਾਕਟਰਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਸੀ। ਇਸ ਕਾਰਨ ਸਰਕਾਰੀ ਹਸਪਤਾਲਾਂ ਦੇ ਡਾਕਟਰ ਅੱਧ ਵਿਚਾਲੇ ਹੀ ਨੌਕਰੀ ਛੱਡ ਰਹੇ ਹਨ। ਇਸ ਯੋਜਨਾ ਦਾ ਲਾਭ ਲਗਭਗ 2500 ਡਾਕਟਰਾਂ ਨੂੰ ਮਿਲੇਗਾ। ਇਸ ਮੁੱਦੇ ਨੂੰ ਲੈ ਕੇ ਡਾਕਟਰਾਂ ਅਤੇ ਸਰਕਾਰ ਵਿਚਾਲੇ ਕਾਫੀ ਸਮੇਂ ਤੋਂ ਮੀਟਿੰਗ ਚੱਲ ਰਹੀ ਸੀ।
ਮੋਡੀਫਾਈਡ ਅਸ਼ੋਰਡ ਕਰੀਅਰ ਪ੍ਰੋਗਰੇਸ਼ਨ ਸਕੀਮ (ਐਮ.ਏ.ਸੀ.ਪੀ. ਸਕੀਮ) ਸਬੰਧੀ ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹ ਉਨ੍ਹਾਂ ਅਧਿਕਾਰੀਆਂ ‘ਤੇ ਲਾਗੂ ਹੋਵੇਗਾ ਜਿਨ੍ਹਾਂ ਦੀ ਨਿਯੁਕਤੀ 17 ਜੁਲਾਈ, 2020 ਤੋਂ ਪਹਿਲਾਂ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ 5 ਜੁਲਾਈ 2021 ਮੁਤਾਬਕ ਐੱਫ ਡੀ ਵੱਲੋਂ ਨੋਟੀਫਾਈ ਪੰਜਾਬ ਸਿਵਲ ਸੇਵਾ (ਸੋਧੀ ਹੋਈ ਤਨਖਾਹ) ਨਿਯਮ 2011 ਮੁਤਾਬਕ ਤਨਖਾਹ ਮਿਲ ਰਹੀ ਹੈ। ਮੈਡੀਕਲ ਅਧਿਕਾਰੀਆਂ ਲਈ ਸੋਧੀ ਐੱਸੀਪੀ ਯੋਜਨਾ 01 ਜਨਵਰੀ 2025 ਤੋਂ ਲਾਗੂ ਹੋਵੇਗੀ। ਅਪਰ ਕਮਿਸ਼ਨ ਸੇਵਾ ਨਿਯਮਾਂ ਵਿਚ ਸੋਧ ਕੀਤਾ ਜਾਏਗਾ।
ਪਿਛਲੀ ACP ਸਕੀਮ ਅਧੀਨ 01 ਜੁਲਾਈ 2021 ਤੋਂ ਪਹਿਲਾਂ ਲਾਗੂ ਹੋਣ ਵਾਲੇ ਹੋਰ ਸਾਰੇ ਨਿਯਮ ਅਤੇ ਸ਼ਰਤਾਂ ਇਸ ਸੋਧੀ ਹੋਈ ACP ਸਕੀਮ ‘ਤੇ ਵੀ ਲਾਗੂ ਹੋਣਗੀਆਂ। ਹਾਲਾਂਕਿ, 7ਵੇਂ ਕੇਂਦਰੀ ਪੇ ਸਕੇਲ ਅਤੇ 6ਵੇਂ ਪੰਜਾਬ ਤਨਖਾਹ ਕਮਿਸ਼ਨ ਦੇ ਤਨਖਾਹ ਮੈਟ੍ਰਿਕਸ ਅਤੇ ਤਨਖਾਹ ਪੱਧਰ ਵੱਖਰੇ ਹਨ। ਇਸ ਲਈ 17.07.2020 ਨੂੰ ਜਾਂ ਇਸ ਤੋਂ ਬਾਅਦ ਭਰਤੀ ਕੀਤੇ ਗਏ ਮੈਡੀਕਲ ਅਫਸਰਾਂ ਲਈ ਸਕੀਮ ਵੱਖਰੇ ਤੌਰ ‘ਤੇ ਤੈਅ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਮੁੜ ਸੁਰਖੀਆਂ ‘ਚ Kulhad Pizza Couple, ਤਲਾਕ ਦੀਆਂ ਖਬਰਾਂ ਵਿਚਾਲੇ ਛੱਡਿਆ ਦੇਸ਼!
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .