ਮਾਨਸਾ ਵਿੱਚ ਬਾਈਕ ਸਵਾਰ ਬਦਮਾਸ਼ਾਂ ਨੇ ਦੇਰ ਰਾਤ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਰਾਰਤੀ ਅਨਸਰਾਂ ਨੇ ਸੰਘਣੀ ਧੁੰਦ ਦੇ ਵਿਚਕਾਰ ਇਸ ਘਟਨਾ ਨੂੰ ਅੰਜਾਮ ਦਿੱਤਾ। ਹਮਲਾਵਰਾਂ ਨੇ ਗੇਟ ‘ਤੇ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀ.ਸੀ. ਟੀ.ਵੀ. ਵਿੱਚ ਕੈਦ ਹੋ ਗਈ।
ਇਸ ਘਟਨਾ ਤੋਂ ਬਾਅਦ ਪਰਿਵਾਰ ਨੂੰ ਇੰਗਲੈਂਡ ਦੇ ਇੱਕ ਨੰਬਰ ਤੋਂ ਕਾਲ ਆਈ ਪਰ ਉਸ ਨੇ ਕਾਲ ਨਹੀਂ ਚੁੱਕੀ। ਇਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਧਮਕੀ ਭਰਿਆ ਮੈਸੇਜ ਆਇਆ। ਮੈਸੇਜ ਭੇਜਣ ਵਾਲੇ ਨੇ 30 ਲੱਖ ਰੁਪਏ ਦੀ ਮੰਗ ਕੀਤੀ। ਉਨ੍ਹਾਂ ਅੱਗੇ ਇਹ ਵੀ ਲਿਖਿਆ ਕਿ ਤੁਸੀਂ ਭਾਵੇ ਗੰਨਮੈਨ ਲੈ ਲੋ ਜਾ ਗੱਡੀ ਬੁਲੇਟਪਰੂਫ ਕਰਵਾਲੋ ਪਰ ਤੁਹਾਨੂੰ ਛੱਡਾਂਗੇ ਨਹੀਂ। ਬਦਮਾਸ਼ਾਂ ਨੇ ਨਾਮੀ ਗੈਂਗ ਤੋਂ ਹੋਣ ਦਾ ਦਾਅਵਾ ਕਰਕੇ ਫਿਰੌਤੀ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਭਾਰਤੀ ਮਹਿਲਾ U-19 ਕ੍ਰਿਕਟ ਟੀਮ ਨੇ ਦੂਜੀ ਵਾਰ ਜਿੱਤਿਆ ਟੀ-20 ਵਿਸ਼ਵ ਕੱਪ ਦਾ ਖ਼ਿਤਾਬ, CM ਮਾਨ ਨੇ ਦਿੱਤੀ ਵਧਾਈ
ਗੋਲੀਬਾਰੀ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ। ਜਿਸ ਵਿੱਚ 2 ਵਿਅਕਤੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਘਰ ਦੇ ਆਲੇ-ਦੁਆਲੇ ਘੁੰਮਦੇ ਨਜ਼ਰ ਆਏ। ਪਰ ਧੁੰਦ ਕਾਰਨ ਹਮਲਾਵਰਾਂ ਦੇ ਚਿਹਰਿਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੂੰ ਗੇਟ ‘ਤੇ ਗੋਲੀ ਦੇ ਨਿਸ਼ਾਨ ਮਿਲੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .