![](https://dailypost.in/wp-content/uploads/2025/02/acharya-satyendra-das-1729012135.jpg)
ਅਯੁੱਧਿਆ ਦੇ ਸ਼੍ਰੀ ਰਾਮ ਜਨਮ ਭੂਮੀ ਮੰਦਰ ਦੇ ਮੁੱਖ ਪੁਜਾਰੀ ਅਚਾਰੀਆ ਸਤੇਂਦਰ ਦਾਸ ਦਾ ਅੱਜ SGPGI, ਲਖਨਊ ਵਿਖੇ ਦਿਹਾਂਤ ਹੋ ਗਿਆ। ਹਸਪਤਾਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੂੰ 3 ਫਰਵਰੀ ਨੂੰ SGPGI ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਬ੍ਰੇਨ ਸਟ੍ਰੋਕ ਪੈਣ ਤੋਂ ਬਾਅਦ ਨਿਊਰੋਲੋਜੀ ਵਾਰਡ ਐਚਡੀਯੂ ਵਿੱਚ ਰੱਖਿਆ ਗਿਆ ਸੀ।
PGI ਦੇ ਡਾਇਰੈਕਟਰ ਡਾਕਟਰ ਆਰ ਕੇ ਧੀਮਾਨ ਅਨੁਸਾਰ ਡਾਕਟਰਾਂ ਦੀ ਨਿਗਰਾਨੀ ਹੇਠ ਉਨ੍ਹਾਂ ਦਾ ਲਗਾਤਾਰ ਇਲਾਜ ਚੱਲ ਰਿਹਾ ਸੀ। ਬ੍ਰੇਨ ਸਟ੍ਰੋਕ ਤੋਂ ਇਲਾਵਾ ਸਤੇਂਦਰ ਦਾਸ ਨੂੰ ਕਈ ਹੋਰ ਬਿਮਾਰੀਆਂ ਵੀ ਸਨ। ਕਈ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਜਦੋਂ ਉਹ ਹਸਪਤਾਲ ‘ਚ ਦਾਖਲ ਸਨ, ਕੁਝ ਦਿਨ ਪਹਿਲਾਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਉਨ੍ਹਾਂ ਕੋਲ ਪਹੁੰਚੇ ਸਨ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਸੀ।
ਰਾਮ ਮੰਦਰ ਟਰੱਸਟ ਨੇ ਸਤੇਂਦਰ ਦਾਸ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਰਾਮਨਗਰੀ ਦੇ ਮੱਠਾਂ ਅਤੇ ਮੰਦਰਾਂ ਵਿੱਚ ਵੀ ਸੋਗ ਦੀ ਲਹਿਰ ਹੈ। ਹਾਲ ਹੀ ਵਿੱਚ ਉਨ੍ਹਾਂ ਦੀ ਤਬੀਅਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦਾ ਲਖਨਊ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਸੀ। ਰਾਮ ਮੰਦਰ ਟਰੱਸਟ ਨੇ ਆਚਾਰੀਆ ਸਤੇਂਦਰ ਦਾਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ : ਕਿਸਾਨ ਆਗੂ ਬਲਦੇਵ ਸਿਰਸਾ ਨੂੰ ਆਇਆ ਹਾਰਟ ਅਟੈਕ, ਐਂਬੂਲੈਂਸ ‘ਚ ਲੈ ਕੇ ਗਏ ਰਜਿੰਦਰਾ ਹਸਪਤਾਲ
ਬੁੱਧਵਾਰ, ਮਾਘ ਪੂਰਨਿਮਾ ਦੇ ਪਵਿੱਤਰ ਦਿਹਾੜੇ, ਸਵੇਰੇ ਲਗਭਗ 7 ਵਜੇ, ਸ਼੍ਰੀ ਰਾਮ ਜਨਮ ਭੂਮੀ ਮੰਦਰ ਦੇ ਮੁੱਖ ਪੁਜਾਰੀ ਸਤੇਂਦਰ ਦਾਸ ਮਹਾਰਾਜ ਨੇ ਪੀਜੀਆਈ, ਲਖਨਊ ਵਿਖੇ ਆਖਰੀ ਸਾਹ ਲਿਆ। ਉਹ 1993 ਤੋਂ ਸ਼੍ਰੀ ਰਾਮ ਲੱਲਾ ਦੀ ਪੂਜਾ ਕਰ ਰਹੇ ਸਨ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਮੰਦਰ ਪ੍ਰਣਾਲੀ ਨਾਲ ਜੁੜੇ ਹੋਰ ਲੋਕਾਂ ਨੇ ਮੁੱਖ ਆਚਾਰੀਆ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .