ਲੁਧਿਆਣਾ ਦੇ ਪਿੰਡ ਕਮਾਲਪੁਰਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਰੇਡ ਮਾਰਨ ਗਈ ਪੁਲਿਸ ਟੀਮ ‘ਤੇ ਕੁਝ ਬਦਮਾਸ਼ਾਂ ਵੱਲੋਂ ਹਮਲਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕਾਰ ਚੋਰੀ ਮਾਮਲੇ ‘ਚ ਪੁਲਿਸ ਰੇਡ ਕਰਨ ਗਈ ਸੀ। ਹਮਲੇ ‘ਚ ਥਾਣਾ ਸਦਰ ਦੇ SHO ਸਣੇ 4 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ।
ਜਿਸ ਵਿਅਕਤੀ ਨੇ ਪੁਲਿਸ ਟੀਮ ‘ਤੇ ਹਮਲਾ ਕੀਤਾ ਉਹ ਨਿਹੰਗ ਬਾਣੇ ਵਿਚ ਸੀ। ਘਟਨਾ ਬੀਤੀਰਾਤ 10 ਵਜੇ ਵਾਪਰੀ। ਹਾਦਸੇ ਵਿਚ ਜ਼ਖਮੀ ਮੁਲਾਜ਼ਮਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਬਦਮਾਸ਼ ਨੂੰ ਹਥਿਆਰ ਸਣੇ ਗ੍ਰਿਫਤਾਰ ਕਰ ਲਿਆ ਹੈ। ਬਾਕੀ ਫ਼ਰਾਰ ਬਦਮਾਸ਼ਾਂ ਦੀ ਭਾਲ ‘ਚ ਜੁਟੀ ਪੁਲਿਸ। ਇਨ੍ਹਾਂ ਪੁਲਿਸ ਮੁਲਾਜ਼ਮਾਂ ‘ਤੇ ਤਲਵਾਰ ਨਾਲ ਹਮਲਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਖ਼ੈਰ ਨਹੀਂ, ਪੰਜਾਬ ‘ਚ ਹੋਣਗੇ ਆਨਲਾਈਨ ਚਲਾਨ
ਦੱਸ ਦੇਈਏ ਕਿ ਤਿੰਨ ਦਿਨ ਪਹਿਲਾਂ ਨਿਹੰਗ ਬਾਣੇ ਵਿਚ 3 ਲੁਟੇਰੇ ਇਕ ਵਿਅਕਤੀ ਕੋਲੋਂ ਆਲਟੋ ਕਾਰ ਹਥਿਆਰਾਂ ਸਣੇ ਖੋਹ ਲਈ ਸੀ ਤੇ ਇਸੇ ਮਾਮਲੇ ਵਿਚ ਪੁਲਿਸ ਟੀਮ ਰੇਕੀ ਕਰ ਰਹੀ ਸੀ ਤੇ ਬਦਮਾਸ਼ਾਂ ਨੂੰ ਲੱਭ ਰਹੀ ਸੀ ਪਰ ਬਦਮਾਸ਼ਾਂ ਵੱਲੋ ਪੁਲਿਸ ‘ਤੇ ਹਮਲਾ ਕਰ ਦਿੱਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .