ਹੁਣ ਪਾਸਪੋਰਟ ਬਣਾਉਣ ਲਈ ਵੈਰੀਫਿਕੇਸ਼ਨ ਸੌਖੀ ਹੋ ਜਾਵੇਗੀ। ਦਰਅਸਲ ਇੱਕ SMS ‘ਤੇ ਤੁਹਾਡੇ ਕੋਲ ਸਾਰੀ ਜਾਣਕਾਰੀ ਆ ਜਾਏਗੀ। ਇਸ ਦੇ ਨਾਲ ਹੀ ਤਸਦੀਕ ਮਗਰੋਂ ਤੁਸੀਂ ਫੀਡਬੈਕ ਵੀ ਸਾਂਝਾ ਕਰ ਸਕਦੇ ਹੋ। ਇਹ ਜਾਣਕਾਰੀ ਸਪੈਸ਼ਲ ਡੀਜੀਪੀ (ਸੀਏਡੀ) ਗੁਰਪ੍ਰੀਤ ਕੌਰ ਦਿਓ ਨੇ ਦਿੱਤੀ। ਇਸ ਸਹੂਲਤ ਨਾਲ ਲੋਕਾਂ ਦੀ ਖੱਜਲ-ਖੁਆਰੀ ਬੰਦ ਹੋ ਜਾਵੇਗੀ।
ਨਵਾਂ ਸਿਸਟਮ ਬਿਨੈਕਾਰਾਂ ਨੂੰ ਪ੍ਰੀ-ਵੈਰੀਫਿਕੇਸ਼ਨ SMS ਸੂਚਨਾਵਾਂ ਪ੍ਰਾਪਤ ਕਰਨ ਅਤੇ ਪੋਸਟ-ਵੈਰੀਫਿਕੇਸ਼ਨ SMS ਰਾਹੀਂ ਫੀਡਬੈਕ ਜਮ੍ਹਾ ਕਰਨ ਦੀ ਇਜਾਜ਼ਤ ਦੇਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਕਮਿਊਨਿਟੀ ਅਫੇਅਰਜ਼ ਡਿਵੀਜ਼ਨ (ਸੀਏਡੀ) ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਪੰਜਾਬ ਪੁਲਿਸ ਨਾਗਰਿਕਾਂ ਨੂੰ ਬਿਨਾਂ ਕਿਸੇ ਦਿੱਕਤ ਅਤੇ ਚੰਗੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਦਿਨ-ਰਾਤ ਇੱਕ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ 05 ਫਰਵਰੀ, 2025 ਤੋਂ ਪੰਜਾਬ ਪੁਲਿਸ ‘PBSANJ’ ਤੋਂ ਬਿਨੈਕਾਰ ਨੂੰ ਵੈਰੀਫਿਕੇਸ਼ਨ ਕਰਨ ਵਾਲੇ ਅਧਿਕਾਰੀ ਦਾ ਨਾਮ ਅਤੇ ਮੁਲਾਕਾਤ ਦੀ ਮਿਤੀ ਅਤੇ ਸਮਾਂ ਦੇਣ ਲਈ ਇੱਕ SMS ਨੋਟੀਫਿਕੇਸ਼ਨ ਭੇਜੇਗੀ। ਇਸ ਸੁਧਾਰ ਦਾ ਉਦੇਸ਼ ਅਨਿਸ਼ਚਿਤਤਾ ਨੂੰ ਘਟਾਉਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਬਿਨੈਕਾਰ ਵੈਰੀਫਿਕੇਸ਼ਨ ਪ੍ਰਕਿਰਿਆ ਬਾਰੇ ਚੰਗੀ ਤਰ੍ਹਾਂ ਜਾਣੂ ਹਨ।
ਇਹ ਵੀ ਪੜ੍ਹੋ : Alert : Gmail ਯੂਜ਼ਰਸ ਲਈ Google ਦੀ ਚਿਤਾਵਨੀ, 250 ਕਰੋੜ ਅਕਾਊਂਟਸ ‘ਤੇ ਹੈਕਿੰਗ ਦਾ ਖ਼ਤਰਾ!
ਵਿਸ਼ੇਸ਼ ਡੀਜੀਪੀ ਨੇ ਕਿਹਾ ਕਿ ਇਸ ਤੋਂ ਇਲਾਵਾ ਨਾਗਰਿਕ ਸਬੰਧਤ ਅਧਿਕਾਰੀ ਦੀ ਗੁਣਵੱਤਾ ਅਤੇ ਵਿਵਹਾਰ ਬਾਰੇ ਪੋਸਟ-ਵੈਰੀਫਿਕੇਸ਼ਨ SMS ਰਾਹੀਂ ਆਪਣੀ ਫੀਡਬੈਕ ਭੇਜ ਸਕਣਗੇ। ਫੀਡਬੈਕ ਦੇਣ ਲਈ ਬਿਨੈਕਾਰਾਂ ਨੂੰ ਫੀਡਬੈਕ ਫਾਰਮ ਲਈ ਹਾਈਪਰਲਿੰਕ ਵਾਲਾ ‘PBSANJ’ ਤੋਂ ਇੱਕ ਪੋਸਟ-ਵੈਰੀਫਿਕੇਸ਼ਨ SMS ਮਿਲੇਗਾ। ਫੀਡਬੈਕ ਫਾਰਮ ਰਾਹੀਂ ਉਹ ਕੋਈ ਵੀ ਸੁਝਾਅ, ਟਿੱਪਣੀਆਂ ਸਾਂਝੀਆਂ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਫੀਡਬੈਕ ਰਾਹੀਂ ਪੰਜਾਬ ਪੁਲਿਸ ਨੂੰ ਸੇਵਾਵਾਂ ਵਿੱਚ ਹੋਰ ਸੁਧਾਰ ਕਰਨ ਅਤੇ ਨਾਗਰਿਕਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਹੱਲ ਕਰਨ ਵਿੱਚ ਮਦਦ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .