![](https://dailypost.in/wp-content/uploads/2025/02/nadda.png)
ਦਿੱਲੀ ਵਿਚ ਭਾਜਪਾ ਦੀ ਹੁੰਝਾਫੇਰ ਜਿੱਤ ਮਗਰੋਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਗਦਗਦ ਹੋ ਉਠੇ। ਉਨ੍ਹਾਂ ਨੇ ਇਸ ਨੂੰ ਨਵੇਂ ਯੁੱਗ ਦੀ ਸ਼ੁਰੂਆਤ ਕਿਹਾ। ਨੱਢਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁਸ਼ਲ ਅਗਵਾਈ ਵਿਚ ਸੇਵਾ, ਸੁਸ਼ਾਸਨ, ਗਰੀਬ ਕਲਿਆਣ ਤੇ ਵਿਕਾਸ ਦੀਆਂ ਨੀਤੀਆਂ ‘ਤੇ ਲੋਕਾਂ ਦੇ ਅਟੁੱਟ ਸਮਰਥਨ ਦੀ ਜਿੱਤ ਕਰਾਰ ਦਿੱਤਾ।
ਉਨ੍ਹਾਂ ਪੋਸਟ ਕਰਦੇ ਲਿਖਿਆ-ਅੱਜ ਦਿੱਲੀ ਨਵੇਂ ਯੁੱਗ ਵਿਚ ਆਪਣੀ ਯਾਤਰਾ ਸ਼ੁਰੂ ਕਰ ਰਹੀ ਹੈ। ਇਹ ਜਨਾਦੇਸ਼ ‘ਵਿਕਸਿਤ ਦਿੱਲੀ-ਵਿਕਸਿਤ ਭਾਰਤ’ ਦੇ ਸਾਡੇ ਸੰਕਲਪ ਨੂੰ ਸਾਕਾਰ ਸਰੂਪ ਦੇਵੇਗਾ। ਉੁਨ੍ਹਾਂ ਕਿਹਾ ਕਿ ‘ਆਪ-ਦਾ ਮੁਕਤ ਦਿੱਲੀ’। ਉਨ੍ਹਾਂ ਇਸ ਜਿੱਤ ਲਈ ਪ੍ਰਧਾਨ ਮੰਤਰੀ ਮੋਦੀ ਪ੍ਰਤੀ ਧੰਨਵਾਦ ਪ੍ਰਗਟਾਇਆ ਤੇ ਸਮੂਹ ਭਾਜਪਾ ਵਰਕਰਾਂ ਤੇ ਦਿੱਲੀ ਵਾਸੀਆਂ ਦਾ ਵੀ ਸ਼ੁਕਰੀਆ ਅਦਾ ਕੀਤੀ। ਦਿੱਲੀ ਵਿਚ ਭਾਜਪਾ 27 ਸਾਲ ਬਾਅਦ ਸੱਤਾ ਵਿਚ ਵਾਪਸੀ ਕਰਨ ਜਾ ਰਹੀ ਹੈ।
ਇਹ ਵੀ ਪੜ੍ਹੋ : ‘ਦਿੱਲੀ ਦੇ ਦਿਲ ‘ਚ ਮੋਦੀ’ ਚੋਣਾਂ ਵਿਚ ਭਾਜਪਾ ਦੇ ਪ੍ਰਦਰਸ਼ਨ ਦੇ ਬਾਅਦ ਅਮਿਤ ਸ਼ਾਹ ਨੇ ਪ੍ਰਗਟਾਇਆ ਧੰਨਵਾਦ
ਭਾਜਪਾ ਦਿੱਲੀ ਦੀਆਂ 70 ਵਿਚੋਂ 48 ਸੀਟਾਂ ‘ਤੇ ਫੈਸਲਾਕੁੰਨ ਬੁਮਤ ਵੱਲ ਵਧਦੀ ਦਿਖ ਰਹੀ ਹੈ ਜਦੋਂ ਕਿ ਆਮ ਆਦਮੀ ਪਾਰਟੀ 22 ਸੀਟਾਂ ‘ਤੇ ਸਿਮਟਣ ਦੇ ਕਗਾਰ ‘ਤੇ ਹੈ। ਇਕ ਵਾਰ ਫਿਰ ਕਾਂਗਰਸੀ ਰਾਸ਼ਟਰੀ ਰਾਜਧਾਨੀ ਵਿਚ ਆਪਣਾ ਖਾਤਾ ਖੋਲ੍ਹਦੀ ਨਹੀਂ ਦਿਖ ਰਹੀ ਹੈ। ਹੁਣ ਤੱਕ ਦੇ ਅੰਕੜਿਆਂ ਮੁਤਾਬਕ ਭਾਜਪਾ ਨੂੰ ਲਗਭਗ 47 ਫੀਸਦੀ ਤੇ ਆਪ ਨੂੰ 43 ਫੀਸਦੀ ਵੋਟ ਮਿਲੇ ਹਨ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਸਾਬਕਾ ਡਿਪਟੀ ਸੀਐੱਮ ਮਨੀਸ਼ ਸਿਸੋਦੀਆ, ਮੰਤਰੀ ਸੌਰਭ ਭਾਰਦਵਾਜ ਸਣੇ ਸੱਤਾਧਾਰੀ ਦਲ ਦੇ ਕਈ ਮੁੱਖ ਨੇਤਾ ਚੋਣ ਹਾਰ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .