ਪੰਜਾਬ ਵਿਚ ਇਕ ਵਾਰ ਫਿਰ ਤੋਂ ਮੌਸਮ ਵਿਚ ਤਬਦੀਲੀ ਦੇਖਣ ਨੂੰ ਮਿਲੀ ਹੈ। ਮੌਸਮ ਦੇ ਮਿਜਾਜ਼ ਨੇ ਇਕ ਵਾਰ ਫਿਰ ਤੋਂ ਕਰਵਟ ਲਈ ਹੈ। ਫਰਵਰੀ ਚੜ੍ਹਦੇ ਹੀ ਠੰਡ ਵੱਧ ਗਈ ਹੈ। ਦਿਨ ਦੇ ਰਾਤ ਦੇ ਤਾਪਮਾਨ ਵਿਚ ਵੀ ਵਾਧਾ ਹੋ ਰਿਹਾ ਹੈ। ਕਈ ਇਲਾਕਿਆਂ ਵਿਚ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਤੇ ਨਾਲ ਹੀ ਮੀਂਹ ਦੇ ਆਸਾਰ ਵੀ ਲੱਗ ਰਹੇ ਹਨ। ਵਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ ਰਹਿਣ ਦੀ ਉਮੀਦ ਹੈ। ਆਉਣ ਵਾਲੇ ਕੁਝ ਦਿਨਾਂ ਵਿਚ ਤਾਪਮਾਨ ਵਿਚ ਮਾਮੂਲੀ ਵਾਧਾ ਦਰਜ ਕੀਤਾ ਜਾ ਸਕਦਾ ਹੈ। ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਜਿਸ ਕਾਰਨ ਮੌਸਮ ਵਿਚ ਇਹ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਅੰਮ੍ਰਿਤਸਰ, ਮਾਲੇਰਕੋਟਲਾ, ਪਟਿਆਲਾ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ ਵਿਚ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਥੇ ਸੰਘਣੀ ਧੁੰਦ ਰਹੇਗੀ ਜਦੋਂ ਕਿ ਕੁਝ ਇਲਾਕਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਇਕ ਨਵਾਂ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ ਜਿਸ ਦੇ ਬਾਅਦ 5 ਫਰਵਰੀ ਤੱਕ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਵਿਚ ਮੀਂਹ ਤੇ ਬਰਫਬਾਰੀ ਦੀਆਂ ਸੰਭਾਵਨਾ ਹੈ। ਮੈਦਾਨੀ ਇਲਾਕਿਆਂ ਵਿਚ 4 ਤੇ 5 ਫਰਵਰੀ ਨੂੰ ਮੀਂਹ ਪੈਣ ਦੇ ਆਸਾਰ ਹਨ।
ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਖੇਮਕਰਨ ‘ਚ ਵਾਪਰਿਆ ਹਾਦਸਾ, ਕਾਰ ਤੇ ਬੱਸ ਵਿਚਾਲੇ ਹੋਈ ਟੱਕਰ, 3 ਲੋਕਾਂ ਦੀ ਮੌਤ
- ਅੰਮ੍ਰਿਤਸਰ-ਸਵੇਰ ਸਮੇਂ ਧੁੰਦ ਰਹੇਗੀ। ਆਸਮਾਨ ਵਿਚ ਬੱਦਲ ਰਹਿਣਗੇ। ਤਾਪਮਾਨ 10 ਤੋਂ 19 ਡਿਗਰੀ ਵਿਚ ਰਹਿਣ ਦਾ ਅਨੁਮਾਨ ਹੈ।
- ਜਲੰਧਰ-ਸਵੇਰ ਸਮੇਂ ਧੁੰਦ ਰਹੇਗੀ। ਉਸ ਦੇ ਬਾਅਦ ਬੱਦ ਛਾਏ ਰਹਿਣਗੇ। ਤਾਪਮਾਨ 9 ਤੋਂ 20 ਡਿਗਰੀ ਦੇ ਵਿਚ ਰਹੇਗਾ।
- ਲੁਧਿਆਣਾ-ਸਵੇਰ ਦੇ ਸਮੇਂ ਧੁੰਦ ਰਹੇਗੀ, ਉਸ ਦੇ ਬਾਅਦ ਆਸਮਾਨ ਵਿਚ ਬੱਦਲ ਛਾਏ ਰਹਿਣਗੇ। ਤਾਪਮਾਨ 9 ਤੋਂ 18 ਡਿਗਰੀ ਵਿਚ ਰਹਿਣ ਦਾ ਅਨੁਮਾਨ ਹੈ।
- ਪਟਿਆਲਾ ਵਿਚ ਵੀ ਸਵੇਰ ਸਮੇਂ ਧੁੰਦ ਰਹੇਗੀ ਤੇ ਉਸ ਦੇ ਬਾਅਦ ਆਸਮਾਨ ਵਿਚ ਬੱਦਲ ਛਾਣ ਤੇ ਮੀਂਹ ਦਾ ਅਨੁਮਾਨ ਹੈ। ਤਾਪਮਾਨ 10 ਤੋਂ 22 ਡਿਗਰੀ ਵਿਚ ਰਹਿਣ ਦਾ ਅਨੁਮਾਨ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .