ਈਡੀ ਜਲੰਧਰ ਨੇ ਮਨੀ ਲਾਂਡਰਿੰਗ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਹੈ। ਇਹ ਕਾਰਵਾਈ ਮੈਸਰਸ VewNow ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਤੇ ਹੋਰਨਾਂ ਖਿਲਾਫ ਚੱਲ ਰਹੀ ਜਾਂਚ ਵਿਚ ਕੀਤੀ ਗਈ ਹੈ। ਇਸ ਤਹਿਤ 6 ਅਚੱਲ ਜਇਦਾਦਾਂ, 73 ਬੈਂਕ ਖਾਤਿਆਂ ਤੇ 26 ਲਗਜ਼ਰੀ ਵਾਹਨਾਂ ਨੂੰ ਕੁਰਤ ਕੀਤਾ ਗਿਆ ਹੈ। ਇਨ੍ਹਾਂ ਦੀ ਕੁੱਲ ਕੀਮਤ 178.12 ਕਰੋੜ ਰੁਪਏ ਦੱਸੀ ਗਈ ਹੈ।
ਈਡੀ ਵੱਲੋਂ ਕੰਪਨੀ ਦੇ ਸੀਈਓ ਸੁਖਵਿੰਦਰ ਸਿੰਘ ਖਰੌੜ ਤੇ ਹੋਰਨਾਂ ਦੀ ਜਾਂਚ ਵਿਚ ਸ਼ਾਮਲ ਹੋਣ ਦਾ ਨੋਟਿਸ ਭੇਜਿਆ ਗਿਆ ਹੈ ਪਰ ਉਹ ਅਜੇ ਤੱਕ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਏ ਹਨ। ਜਾਂਚ ਏਜੰਸੀ ਮੁਤਾਬਕ ਮੈਸਰਸ VewNow ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਤੇ ਹੋਰਨਾਂ ਖਿਲਾਫ ਮਨੀ ਲਾਂਡਰਿੰਗ ਮਾਮਲੇ ਤਹਿਤ ਜਾਂਚ ਚੱਲ ਰਹੀ ਹੈ। ਈਡੀ ਨੇ ਉੱਤਰ ਪ੍ਰਦੇਸ਼ ਦੇ ਗੌਤਮਬੁੱਧਨਗਰ ਪੁਲਿਸ ਵੱਲੋਂ ਬੀਐੱਨਐੱਸ 2023 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਇਕ FIR ਦੇ ਆਧਾਰ ਉਤੇ ਉਕਤ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ।
ਜਾਂਚ ਵਿਚ ਸਾਹਮਣੇ ਆਇਆ ਕਿ ਮੈਸਰਸ ਵਿਊਨਾਓ ਨੇ ਹੋਰ ਸੰਸਥਾਵਾਂ ਨਾਲ ਮਿਲ ਕੇ ਵੱਖ-ਵੱਖ ਨਿਵੇਸ਼ਕਾਂ ਨੂੰ ਕਲਾਊਡ ਪਾਰਟੀਕਲ ਵੇਚਣ ਤੇ ਉੱਚ ਕਿਰਾਏ ਦੇ ਰਿਟਰਨ ਦੇ ਵਾਅਦੇ ‘ਤੇ ਉਨ੍ਹਾਂ ਪਾਰਟੀਕਲਸ ਨੂੰ ਵਾਪਸ ਪੱਟੇ ‘ਤੇ ਦੇਣ ਦੀ ਆੜ ਵਿਚ ਆਪਣੇ ਪੈਸੇ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਸੀ। ਹਾਲਾਂਕਿ ਜਿਸ ਤਰ੍ਹਾਂ ਦੇ ਨਿਵੇਸ਼ ਦੀ ਗੱਲ ਕਹੀ ਗਈ ਸੀ, ਉਸ ਲਈ ਕੰਪਨੀ ਕੋਲ ਲੋੜੀਂਦਾ ਬੁਨਿਆਦੀ ਢਾਂਚਾ ਨਹੀਂ ਸੀ। ਨਿਵੇਸ਼ਕਾਂ ਨੂੰ ਹਨ੍ਹੇਰੇ ਵਿਚ ਰੱਖਿਆ ਗਿਆ।
ਇਹ ਵੀ ਪੜ੍ਹੋ : SAD ਨੇ ਗੁਰਦੁਆਰਾ ਚੋਣਾਂ ਦੇ ਮੁੱਖ ਕਮਿਸ਼ਨਰ ਨੂੰ ਲਿਖੀ ਚਿੱਠੀ, ਬਿਨ੍ਹਾਂ ‘ਸਿੰਘ’ ਜਾਂ ‘ਕੌਰ’ ਵਾਲੀਆਂ ਵੋਟਾਂ ਹਟਾਉਣ ਦੀ ਕੀਤੀ ਮੰਗ
ਜਿਸ ਕੰਮ ਵਿਚ ਨਿਵੇਸ਼ਕਾਂ ਦਾ ਪੈਸਾ ਲਗਾਇਆ ਜਾਣਾ ਸੀ, ਉਸ ਨੂੰ ਛੱਡ ਕੇ ਦੂਜੇ ਕੰਮਾਂ ਵਿਚ ਪੈਸਾ ਲਗਾਇਆ ਗਿਆ। ਅਪਰਾਧਕ ਗਤੀਵਿਧੀਆਂ ਤੋਂ ਪੈਦਾ ਅਪਰਾਧ ਦੀ ਆਮਦਨ ਦਾ ਇਸਤੇਮਾਲ ਵਪਾਰਕ ਉਦੇਸ਼ਾਂ ਤੋਂ ਇਲਾਵਾ ਉਸ ਪੈਸੇ ਨੂੰ ਹੋਰ ਉਦੇਸ਼ਾਂ ਲਈ ਇਸਤੇਮਾਲ ਕੀਤਾ ਗਿਆ ਸੀ। VewNow ਤੇ ਸਮੂਹ ਦੀ ਕੰਪਨੀਆਂ ਵੱਲੋਂ ਉਸ ਪੈਸੇ ਤੋਂ ਸ਼ਾਨਦਾਰ ਵਾਹਨਾਂ ਦੀ ਖਰੀਦ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: