ਲੁਧਿਆਣਾ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬੱਸੀ ਗੋਗੀ ਦਾ 11 ਜਨਵਰੀ ਨੂੰ ਦੇਹਾਂਤ ਹੋ ਗਿਆ ਸੀ। ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿਚ ਉਨ੍ਹਾਂ ਦੀ ਅੰਤਿਮ ਅਰਦਾਸ ਤੇ ਸਹਿਜ ਪਾਠ ਦਾ ਭੋਗ ਸੀ। ਭੋਗ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਪਹੁੰਚੀ।
MLA ਗੋਗੀ ਦੇ ਭੋਗ ‘ਤੇ ਪਹੁੰਚੇ ਡਾ. ਗੁਰਪ੍ਰੀਤ ਕੌਰ ਭਾਵੁਕ ਹੋ ਕੇ ਬੋਲੇ ਕਿ ਇਸ ਦੁੱਖ ਦੀ ਘੜੀ ‘ਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਜਿਹੜਾ ਬੇਵਕਤੀ ਵਿਛੋੜਾ ਸਾਨੂੰ ਗੋਗੀ ਜੀ ਦੇ ਕੇ ਗਏ ਹਨ, ਉਹ ਝੱਲਿਆ ਨਹੀਂ ਜਾਂਦਾ ਅਤੇ ਨਾ ਹੀ ਯਕੀਨ ਆਉਂਦਾ ਕਿ ਉਹ ਨਹੀਂ ਰਹੇ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ”। ਪ੍ਰਮਾਤਮਾ ਅੱਗੇ ਮੇਰੀ ਅਰਦਾਸ ਹੈ ਕਿ ਪਰਿਵਾਰ ਨੂੰ ਦੁੱਖ ਸਹਿਣ ਕਰਨ ਦੀ ਸ਼ਕਤੀ ਮਿਲੇ।
AAP ਦੇ ਸਾਰੇ ਵਿਧਾਇਕ ਤੇ ਸੂਬਾ ਪ੍ਰਧਾਨ ਅਮਨ ਅਰੋੜਾ ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਗੋਗੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਨ। ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਗੋਗੀ ਬਹੁਤ ਹੀ ਖੁਸ਼ਦਿਲ ਤੇ ਦਿਲੇਰ ਨੇਤਾ ਸਨ। ਗੋਗੀ ਵਰਗੇ ਇਨਸਾਨ ਦੀ ਮੌਤ ਦੇ ਕਾਰਨ ਇਕੱਲੇ ਪਰਿਵਾਰ ਨੂੰ ਹੀ ਨਹੀਂ ਸਗੋਂ ਪੂਰੇ ਸੂਬੇ ਨੂੰ ਘਾਟਾ ਪਿਆ ਹੈ। ਗੋਗੀ ਦਾ ਇਕ-ਇਕ ਸੁਪਨਾ ਸਾਰੇ ਵਿਧਾਇਕ ਮਿਲ ਕੇ ਪੂਰਾ ਕਰਨਗੇ।
ਸਪੀਕਰ ਕੁਲਤਾਰ ਸੰਧਵਾਂ ਨੇ ਕਿਹਾ ਕਿ ਗੁਰਪ੍ਰੀਤ ਗੋਗੀ ਹਲਕੇ ਤੇ ਲੁਧਿਆਣੇ ਦੀ ਸੇਵਾ ਲਈ ਹਰ ਸਮੇਂ ਤਿਆਰ ਰਹਿੰਦਾ ਸੀ। ਗੋਗੀ ਜਿੰਨੀ ਵੀ ਜ਼ਿੰਦਗੀ ਬਤੀਤ ਕਰਕੇ ਗਏ, ਕਮਾਲ ਦੀ ਬਤੀਤ ਕਰਕੇ ਗਏ। ਗੋਗੀ ਹੀਰਾ ਇਨਸਾਨ ਸੀ। ਗੋਗੀ ਦੇ ਹਲਕੇ ਵਿਚ ਜਿੰਨਾ ਵਿਕਾਸ ਹੋਇਆ ਹੈ ਓਨਾ ਹੋਰ ਕਿਸੇ ਹਲਕੇ ਵਿਚ ਨਹੀਂ ਹੋਇਆ। ਗੋਗੀ ਨੇ ਸਹੀ ਅਰਥ ਵਿਚ ਵਿਕਾਸ ਦੇ ਕੰਮ ਕੀਤੇ ਹਨ। ਗੋਗੀ ਦਾ ਜੋ ਸੁਪਨਾ ਬੁੱਢਾ ਦਰਿਆ ਨੂੰ ਸਾਫ ਕਰਨ ਦਾ ਸੀ, ਉਸ ਨੂੰ ਅਸੀਂ ਪੂਰਾ ਕਰਾਂਗੇ।
ਵੀਡੀਓ ਲਈ ਕਲਿੱਕ ਕਰੋ -: