ਸੋਨਾ ਅੱਜ ਆਪਣੇ ਆਲ ਟਾਈਮ ‘ਤੇ ਪਹੁੰਚ ਗਿਆ ਹੈ। 10 ਗ੍ਰਾਮ 24 ਕੈਰੇਟ ਸੋਨੇ ਦਾ ਰੇਟ 689 ਰੁਪਏ ਵਧ ਕੇ 80,142 ਰੁਪਏ ਹੋ ਗਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੋਨੇ ਦੇ ਰੇਟ 79,453 ਰੁਪਏ ਪ੍ਰਤੀ 10 ਗ੍ਰਾਮ ਸਨ।
ਚਾਂਦੀ ਦੀ ਕੀਮਤ ਵਿਚ ਵੀ ਅੱਜ ਤੇਜ਼ੀ ਹੈ। ਇਹ 634 ਰਪਏ ਵਧ ਕੇ 91,167 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਸ ਤੋਂ ਪਹਿਲਾਂ ਚਾਂਦੀ 90533 ਰੁਪਏ ਸੀ। ਚਾਂਦੀ ਨੇ 23 ਅਕਤੂਬਰ 2024 ਨੂੰ ਆਪਣਾ ਆਲ ਟਾਈਮ ਹਾਈ ਬਣਾਇਆ ਸੀ, ਉਦੋਂ ਇਹ 99151 ਰੁਪਏ ਪ੍ਰਤੀ ਕਿਲੋ ‘ਤੇ ਪਹੁੰਚ ਗਈ ਸੀ।
ਦਿੱਲੀ : 22 ਕੈਰੇਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 75400 ਤੇ 24 ਕੈਰੇਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 82240 ਰੁਪਏ ਰਹੀ।
ਮੁੰਬਈ : 22 ਕੈਰੇਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 75250 ਰੁਪਏ ਅਤੇ 24 ਕੈਰੇਟ ਵਾਲੇ 10ਗ੍ਰਾਮ ਸੋਨੇ ਦੀ ਕੀਮਤ 82090 ਰੁਪਏ ਰਹੀ।
ਕੋਲਕਾਤਾ : 22 ਕੈਰੇਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 75250 ਰੁਪਏ ਤੇ 24 ਕੈਰੇਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 82090 ਰੁਪਏ।
ਚੇਨਈ : 22 ਕੈਰੇਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 75250 ਰੁਪਏ ਤੇ 24 ਕੈਰੇਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 82090 ਰੁਪਏ ਸੀ।
ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਉਛਾਲ ਦੇਖਿਆ ਜਾ ਰਿਹਾ ਹੈ। ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਨਾਲ ਸੋਨਾ ਮਹਿੰਗਾ ਹੁੰਦਾ ਜਾ ਰਿਹਾ ਹੈ। ਵਧਦੀ ਮੁਦਰਾ ਸਫੀਤੀ ਵੀ ਸੋਨੇ ਦੀਆਂ ਕੀਮਤਾਂ ਵਿਚ ਉਛਾਲ ਦਾ ਕਾਰਨ ਮੰਨੀ ਜਾ ਰਹੀ ਹੈ। ਸ਼ੇਅਰ ਬਾਜ਼ਾਰ ਵਿਚ ਵਧਦੀ ਅਸਥਿਰਤਾ ਦੇ ਕਾਰਨ ਲੋਕ ਗੋਲਡ ਈਟੀਐੱਫ ਵਿਚ ਆਪਣਾ ਨਿਵੇਸ਼ ਵਧਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .