ਚੰਡੀਗੜ੍ਹ: ਇੱਕ ਸ਼ਾਨਦਾਰ ਸਿਨੇਮੈਟਿਕ ਅਨੁਭਵ ਲਈ, ਦੂਰਦਰਸ਼ੀ ਨਿਰਮਾਤਾ ਰਵਨੀਤ ਚਾਹਲ ਦੇ ਸਹਿਯੋਗ ਨਾਲ ਡ੍ਰੀਮ ਰਿਐਲਿਟੀ ਮੂਵੀਜ਼ ਵੱਲੋਂ “ਪੁਰਜ਼ਾ ਪੁਰਜ਼ਾ ਕੱਟ ਮਰੇ (ਭਰੋਸੇ ਦੀ ਲੜਾਈ)” ਦੇ ਨਿਰਮਾਣ ਦਾ ਐਲਾਨ ਕੀਤਾ ਗਿਆ, ਜੋ ਕਿ ਬੇਹੱਦ ਦਿਲਚਸਪ ਅਤੇ ਪ੍ਰੇਰਣਾਦਾਇਕ ਹੈ ਤੇ ਦੁਨੀਆ ਭਰ ਦੇ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਲਈ ਤਿਆਰ ਹੈ। ਇਹ ਰੋਮਾਂਚਕ ਫ਼ਿਲਮ ਇੱਕ ਸ਼ੁੱਧ ਕਾਲਪਨਿਕ ਕਹਾਣੀ ਹੈ ਜੋ ਕਿ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਇਹ ਫ਼ਿਲਮ 10 ਅਪ੍ਰੈਲ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
“ਪੁਰਜ਼ਾ ਪੁਰਜ਼ਾ ਕੱਟ ਮਰੇ” ਦਰਸ਼ਕਾਂ ਨੂੰ ਉਸ ਸਮੇਂ ਵੱਲ ਲੈ ਜਾਵੇਗੀ ਜਦੋਂ ਸਿੱਖਾਂ ਅਤੇ ਹਿੰਦੂਆਂ ਵੱਲੋਂ ਅਫਗਾਨਿਸਤਾਨ ਵਿੱਚ ਮੁਸੀਬਤਾਂ ਦਾ ਸਾਹਮਣਾ ਕੀਤਾ ਜਾਂਦਾ ਸੀ ਤੇ ਉਨ੍ਹਾਂ ‘ਤੇ ਬਹੁਤ ਤਸ਼ੱਦਦ ਕੀਤਾ ਜਾਂਦਾ ਸੀ। ਇਹ ਦਿਲਚਸਪ ਕਹਾਣੀ ਇੱਕ ਦਲੇਰ ਏਜੰਟ ਦੀ ਹੈ ਜਿਸ ਦਾ ਮਿਸ਼ਨ ਉਨ੍ਹਾਂ ਸਿੱਖਾਂ ਤੇ ਹਿੰਦੂਆਂ ਨੂੰ ਬਚਾਉਣਾ ਹੈ। ਇਸ ਫ਼ਿਲਮ ‘ਚ ਇੱਕ ਹੋਰ ਖ਼ਾਸ ਗੱਲ ਇਹ ਹੈ ਕਿ ਉਹ ਏਜੰਟ ਨਾ ਸਿਰਫ਼ ਲੋਕਾਂ ਨੂੰ ਵਾਪਸ ਲਿਆਉਂਦਾ ਹੈ ਬਲਕਿ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਹਫੜਾ-ਦਫੜੀ ਅਤੇ ਜੰਗ ਦੇ ਵਿਚਕਾਰ ਪੂਰੇ ਸਨਮਾਨਾਂ ਅਤੇ ਰਸਮਾਂ ਨਾਲ ਵਾਪਸ ਲਿਆਉਂਦਾ ਹੈ। ਜਿਵੇਂ-ਜਿਵੇਂ ਲੜਾਈ ਵਧਦੀ ਜਾਂਦੀ ਹੈ, ਫ਼ਿਲਮ ਵਿਸ਼ਵਾਸ, ਏਕਤਾ ਅਤੇ ਮਨੁੱਖਤਾ ਦੀ ਅਜਿੱਤ ਭਾਵਨਾ ਦੇ ਡੂੰਘੇ ਵਿਸ਼ਿਆਂ ਦੀ ਪੜਚੋਲ ਕਰਦੀ ਹੈ।
ਇਸ ਵੇਲੇ, ਫ਼ਿਲਮ ਨਿਰਮਾਤਾ ਸਟਾਰ ਕਾਸਟ ਅਤੇ ਟੀਮ ਦੇ ਵੇਰਵਿਆਂ ਨੂੰ ਗੁਪਤ ਰੱਖ ਰਹੇ ਹਨ ਜਿਸ ਨਾਲ ਦਿਲਚਸਪ ਲਾਈਨਅੱਪ ਦੇ ਜਲਦੀ ਹੀ ਪ੍ਰਗਟ ਹੋਣ ਦੀ ਉਮੀਦ ਪੈਦਾ ਹੋ ਰਹੀ ਹੈ।
ਫ਼ਿਲਮ ਦੇ ਨਿਰਮਾਤਾ, ਰਵਨੀਤ ਚਾਹਲ, ਵੱਲੋਂ ਇਸ ਕਹਾਣੀ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਗਿਆ, “ਅੱਜ ਦੀ ਦੁਨੀਆ ਵਿੱਚ, ਜਿੱਥੇ ਵੰਡ ਅਕਸਰ ਏਕਤਾ ਨੂੰ ਢੱਕ ਦਿੰਦੀ ਹੈ, ‘ਪੁਰਜ਼ਾ ਪੁਰਜ਼ਾ ਕੱਟ ਮਰੇ’ ਸਾਡੀ ਸਾਂਝੀ ਮਨੁੱਖਤਾ ਦੀ ਇੱਕ ਮਿਸਾਲ ਕਾਇਮ ਕਰਨ ਜਾ ਰਹੀ ਹੈ। ਸਾਡਾ ਉਦੇਸ਼ ਬਹਾਦਰੀ ਦੀ ਇਸ ਦਿਲਚਸਪ ਕਹਾਣੀ ਰਾਹੀਂ ਭਾਈਚਾਰੇ ਨੂੰ ਪ੍ਰੇਰਿਤ ਕਰਨਾ ਅਤੇ ਉੱਚਾ ਚੁੱਕਣਾ ਹੈ।”
ਇੱਕ ਬੇਮਿਸਾਲ ਕਾਸਟ, ਸ਼ਾਨਦਾਰ ਵਿਜ਼ੂਅਲ ਅਤੇ ਭਾਵੁਕ ਤੇ ਪ੍ਰੇਰਨਾਸ੍ਰੋਤ ਕਹਾਣੀ ਦੇ ਨਾਲ, “ਪੁਰਜ਼ਾ ਪੁਰਜ਼ਾ ਕੱਟ ਮਰੇ” ਇੱਕ ਸਿਨੇਮੈਟਿਕ ਮਾਸਟਰਪੀਸ ਬਣਨ ਦਾ ਵਾਅਦਾ ਕਰਦੀ ਹੈ ਜੋ ਦਰਸ਼ਕਾਂ ਨੂੰ ਬਹੁਤ ਪਸੰਦ ਆਵੇਗੀ। ਇਹ ਫ਼ਿਲਮ ਨਾ ਸਿਰਫ਼ ਐਕਸ਼ਨ ਸੀਨ ਦਿਖਾਵੇਗੀ ਬਲਕਿ ਭਾਵਨਾਤਮਕ ਡੂੰਘਾਈ ਨਾਲ ਉਮੀਦ ਅਤੇ ਵਿਸ਼ਵਾਸ ਦੀ ਮਿਸਾਲ ਕਾਇਮ ਕਰੇਗੀ।
ਇਹ ਵੀ ਪੜ੍ਹੋ : ਕੈਨੇਡਾ, ਇੰਗਲੈਂਡ ਸਣੇ 20 ਦੇਸ਼ਾਂ ‘ਚ ਨਹੀਂ ਜਾ ਸਕਣਗੇ US ਤੋਂ ਡਿਪੋਰਟ ਹੋਏ ਭਾਰਤੀ, 4 ਤਰ੍ਹਾਂ ਦੀ ਕਾਨੂੰਨੀ ਕਾਰਵਾਈ ਵੀ ਸੰਭਵ
ਡ੍ਰੀਮ ਰਿਐਲਿਟੀ ਮੂਵੀਜ਼ ਬਾਰੇ
ਡ੍ਰੀਮ ਰਿਐਲਿਟੀ ਮੂਵੀਜ਼ ਇੱਕ ਫ਼ਿਲਮ ਨਿਰਮਾਣ ਕੰਪਨੀ ਹੈ ਜੋ ਵਿਸ਼ਵ ਪੱਧਰ ‘ਤੇ ਦਰਸ਼ਕਾਂ ਲਈ ਦਿਲਚਸਪ ਫ਼ਿਲਮਾਂ ਬਣਾਉਣ ਲਈ ਸਮਰਪਿਤ ਹੈ। ਇਸੇ ਨਾਲ ਹੀ ਡ੍ਰੀਮ ਰਿਐਲਿਟੀ ਮੂਵੀਜ਼ ਲੋਕਾਂ ਨੂੰ ਪ੍ਰੇਰਿਤ ਕਰਨ ਅਤੇ ਮਨੋਰੰਜਨ ਦੇਣ ਵਾਲੀ ਕਹਾਣੀ ਸੁਣਾਉਣ ਪ੍ਰਤੀ ਵਚਨਬੱਧਤਾ ਦੇ ਨਾਲ ਸਿਨੇਮਾ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .