ਬਠਿੰਡਾ ਦੇ ਪ੍ਰਤਾਪ ਨਗਰ ਵਿਚ ਐੱਨਆਈਏ ਨੇ ਵੱਡੀ ਕਾਰਵਾਈ ਕਰਦੇ ਹੋਏ ਇਮੀਗ੍ਰੇਸ਼ਨ ਏਜੰਟ ਦੇ ਘਰ ਛਾਪਿਆ ਮਾਰਿਆ ਹੈ। ਇਮੀਗ੍ਰੇਸ਼ਨ ਏਜੰਟ ਦੀ ਪਛਾਣ ਗੁਰਪ੍ਰੀਤ ਸਿੰਘ ਜੋੜਾ ਉਰਫ ਸਨੀ ਵਜੋਂ ਹੋਈ ਹੈ। ਇਕ ਦਰਜਨ ਤੋਂ ਵੱਧ NIA ਅਧਿਕਾਰੀਆਂ ਨੇ ਤੇ ਸਥਾਨਕ ਪੁਲਿਸ ਦੀ ਟੀਮ ਨੇ ਸਵੇਰ ਤੋਂ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਜੋ ਕਿ ਲਗਭਗ 4 ਘੰਟੇ ਚੱਲੀ।
NIA ਨੇ ਪਰਿਵਾਰ ਦੇ ਮੋਬਾਈਲ ਜ਼ਬਤ ਕੀਤੇ ਤੇ ਘਰ ਦੀ ਤਲਾਸ਼ੀ ਲਈ। ਜਿਸ ਬਦਮਾਸ਼ ਨੇ ਪੁਲਿਸ ਥਾਣੇ ਉਤੇ ਗ੍ਰੇਨੇਡ ਨਾਲ ਹਮਲਾ ਕੀਤਾ ਸੀ, ਉਸ ਬਦਮਾਸ਼ ਦੇ ਨਾਲ ਇਸ ਇਮੀਗ੍ਰੇਸ਼ਨ ਏਜੰਟ ਦੇ ਲਿੰਕ ਦੱਸੇ ਜਾ ਰਹੇ ਹਨ। ਹਾਲਾਂਕਿ ਬਠਿੰਡਾ ਦੇ ਇਸ ਇਮੀਗ੍ਰੇਸ਼ਨ ਏਜੰਟ ਦੇ ਵੱਡੇ ਬਦਮਾਸ਼ ਨਾਲ ਲਿੰਕ ਹਨ ਜਾਂ ਨਹੀਂ, ਇਸ ਬਾਬਤ ਅਜੇ ਨਾ ਤਾਂ ਪੁਲਿਸ ਵੱਲੋਂ ਤੇ ਨਾ ਹੀ ਐੱਨਆਈਏ ਨੇ ਪੁਸ਼ਟੀ ਕੀਤੀ ਹੈ। NIA ਦੀ ਟੀਮ ਵੱਲੋਂ ਘਰ ਦਾ ਕੋਨਾ-ਕੋਨਾ ਖੰਗਾਲਿਆ ਗਿਆ ਹੈ। ਜ਼ਰੂਰੀ ਦਸਤਾਵੇਜ਼ ਖੰਗਾਲੇ ਜਾ ਰਹੇ ਹਨ। ਪੂਰੇ ਇਲਾਕੇ ਵਿਚ ਪੁਲਿਸ ਹੀ ਪੁਲਿਸ ਹੈ। ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਅੱਜ ਤੋਂ ਬਦਲੇਗਾ ਪੰਜਾਬ ਦਾ ਮੌਸਮ, 17 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ, ਹੇਠਾਂ ਡਿੱਗਿਆ ਪਾਰਾ
ਰੇਡ ਉਸ ਵੇਲੇ ਕੀਤੀ ਗਈ ਜਦੋਂ ਘਰ ਦੇ ਸਾਰੇ ਪਰਿਵਾਰਕ ਮੈਂਬਰ ਘਰ ਵਿਚ ਹੀ ਮੌਜੂਦ ਸਨ ਤੇ ਘਰ ਦੇ ਅੰਦਰ ਕਿਸੇ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਪਰਿਵਰਕ ਮੈਂਬਰਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਰੇਡ ਜਾਰੀ ਹੈ, ਉਸ ਦੇ ਬਾਅਦ ਹੀ ਕੋਈ ਅਧਿਕਾਰਕ ਜਾਣਕਾਰੀ ਸਾਹਮਣੇ ਆਏਗੀ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .