ਪੰਜਾਬ ਦੇ ਪੈਟਰੋਲ ਪੰਪਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਬਾ ਸਰਕਾਰ ਵੱਲੋਂ ਪੈਟਰੋਲ ਪੰਪਾਂ ਲਈ ਸਖਤ ਹੁਕਮ ਜਾਰੀ ਕੀਤੇ ਗਏ ਹਨ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਕ ਪੈਟਰੋਲ ਪੰਪ ਦੀ ਚੈਕਿੰਗ ਕੀਤੀ ਗਈ ਸੀ, ਜਿਸ ਦੌਰਾਨ ਪੰਪ ਲੋੜੀਂਦੇ ਮਾਪਦੰਡਾਂ ‘ਤੇ ਖਰਾ ਨਹੀਂ ਉਤਰਿਆ ਸੀ ਤੇ ਇਸ ਦੇ ਨਾਲ ਹੀ ਪੈਟਰੋਲ ਪੰਪ ‘ਤੇ ਗੰਦਗੀ ਵੀ ਪਾਈ ਸੀ।
ਇਸੇ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਾਰੇ ਪੈਟਰੋਲ ਪੰਪਾਂ ਲਈ ਸਖਤ ਹੁਕਮ ਜਾਰੀ ਕਰ ਦਿੱਤੇ ਤੇ ਕਿਹਾ ਕਿ ਉਥੇ ਜੋ ਸਹੂਲਤਾਂ ਹਨ ਉਹ ਪੈਟਰੋਲ ਪੰਪਾਂ ‘ਤੇ ਆਮ ਲੋਕਾਂ ਲਈ ਹੋਣੀਆਂ ਬਹੁਤ ਜ਼ਰੂਰੀ ਹਨ ਤੇ ਜੇਕਰ ਕਿਸੇ ਵੀ ਪੈਟਰੋਲ ਪੰਪ ਦੱਸੇ ਹੋਏ ਮਿਆਰ ਪੂਰੇ ਨਹੀਂ ਪਾਏ ਗਏ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਰਾਣਾ ਗੁਰਜੀਤ ਦੇ ਠਿਕਾਣਿਆਂ ’ਤੇ IT ਦੀ ਰੇਡ, 3 ਥਾਵਾਂ ‘ਤੇ ਕੀਤੀ ਜਾ ਰਹੀ ਛਾਪੇਮਾਰੀ
ਜਾਰੀ ਹੋਏ ਹੁਕਮਾਂ ਮੁਤਾਬਕ ਜੇਕਰ ਕਿਸੇ ਵੀ ਪੈਟਰੋਲ ਪੰਪ ਉਤੇ ਗੰਦਗੀ ਪਾਈ ਜਾਂਦੀ ਹੈ ਜਾਂ ਉਹ ਸਹੂਲਤਾਂ ਜੋ ਆਮ ਲੋਕਾਂ ਲਈ ਲਾਜ਼ਮੀ ਹਨ ਉਹ ਨਹੀਂ ਮਿਲਦੀਆਂ ਤਾਂ ਸਰਕਾਰ ਵੱਲੋਂ ਉਨ੍ਹਾਂ ਪੈਟਰੋਲ ਪੰਪਾਂ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .