ਅਮਰੀਕਾ ਤੋਂ ਡਿਪਰੋਟ ਕੀਤੇ ਗਏ 205 ਭਾਰਤੀਆਂ ਦਾ ਮੁੱਦਾ ਪਾਰਲੀਮੈਂਟ ਵਿਚ ਵੀ ਗੂੰਜਿਆ। ਡਿਪੋਰਟ ਮੁੱਦੇ ‘ਤੇ ਸੰਸਦ ਵਿਚ ਹੰਗਾਮਾ ਹੋਇਆ। ਪੰਜਾਬੀਆਂ ਦੇ ਹੱਕ ਵਿਚ ਐੱਮਪੀ ਗੁਰਜੀਤ ਔਜਲਾ ਨੇ ਵੀ ਪ੍ਰਦਰਸ਼ਨ ਕੀਤਾ। ਉਨ੍ਹਾਂ ਹੱਥਾਂ ਵਿਚ ਹੱਥਕੜੀਆਂ ਬੰਨ੍ਹ ਕੇ ਪ੍ਰਦਰਸ਼ਨ ਕੀਤਾ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਤੁਹਾਡੀ ਚਿੰਤਾ ਬਾਰੇ ਸਰਕਾਰ ਨੂੰ ਪਤਾ ਹੈ। ਇਹ ਵਿਦੇਸ਼ ਨੀਤੀ ਦਾ ਮੁੱਦਾ ਹੈ।
ਇਸਦੇ ਬਾਅਦ ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਵਿਰੋਧੀ ਧਿਰ ਦੇ ਸਾਂਸਦਾਂ ਨੇ ਬਾਹਰ ਆ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਹੱਥਾਂ ਵਿਚ ਪੋਸਟਰ ਵੀ ਫੜੇ ਹੋਏ ਸਨ, ਜਿਨ੍ਹਾਂ ਵਿਚ ਸਰਕਾਰ ਖਿਲਾਫ ਨਾਅਰੇ ਲਿਖੇ ਹੋਏ ਸਨ।
ਇਹ ਵੀ ਪੜ੍ਹੋ : ਗੁਰਾਇਆ: ਚਾਈਨਾ ਡੋਰ ਦੀ ਕ.ਹਿ.ਰ, ਚਪੇਟ ‘ਚ ਆਉਣ ਕਾਰਨ 7 ਮਾਸੂਮ ਦੀ ਗਈ ਜਾ.ਨ
ਕਾਂਗਰਸ ਸਾਂਸਦ ਮਣੀਕਮ ਟੈਗੋਰ ਨੇ ਕਿਹਾ ਕਿ 100 ਤੋਂ ਜ਼ਿਆਦਾ ਭਾਰਤੀਆਂ ਨੂੰ ਅਮਰੀਕਾ ਤੋਂ ਬਾਹਰ ਕੱਢਣ ‘ਤੇ ਪੂਰਾ ਦੇਸ਼ ਹੈਰਾਨ ਹੈ। ਇਹ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ। ਸਰਕਾਰ ਇਸ ‘ਤੇ ਚੁੱਪ ਕਿਉਂ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਇਸ ਮੁੱਦੇ ‘ਤੇ ਰਾਜ ਸਭਾ ਵਿਚ ਦੁਪਹਿਰ 2 ਵਜੇ ਜਵਾਬ ਦੇਣਗੇ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .